ਯੋਗ ਮੈਰਾਥਨ ਨੂੰ ਲੈਅ ਕੇ ਹੁਣ ਤੱਕ ਦੇ 19.27 ਲੱਖ ਤੋਂ ਵੱਧ ਲੋਕੀ ਜੁੜੇ
ਚੰਡੀਗੜ੍ਹ ( ਜਸਟਿਸ ਨਿਊਜ਼ ) ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਨੂੰ ਯੋਗ ਮੁਕਤ, ਨਸ਼ਾ ਮੁਕਤ ਬਨਾਉਣ ਲਈ ਗੀਤਾ ਸਥਲੀ ਕੁਰੂਕਸ਼ੇਤਰ ਦੀ ਪਵਿਤਰ ਧਰਤੀ ‘ਤੇ ਯੋਗ ਮੈਰਾਥਨ ਇੱਕ ਸੰਕਲਪ ਯਾਤਰਾ ਬਣੀ ਹੈ। ਇਸ ਸੰਕਲਪ ਯਾਤਰਾ ਵਿੱਚ ਹਜ਼ਾਰਾਂ ਨੌਜੁਆਨਾਂ, ਬੁਜ਼ੁਰਗਾਂ ਅਤੇ ਮਹਿਲਾਵਾਂ ਨੇ ਜੋਸ਼ ਅਤੇ ਖਰੋਸ਼ ਨਾਲ ਦੌੜ ਲਗਾ ਕੇ ਇੱਕ ਨਵਾਂ ਆਯਾਮ ਸਥਾਪਿਤ ਕੀਤਾ ਹੈ। ਇਸ ਸਰਕਾਰ ਨੇ ਵੀ ਸੰਕਲਪ ਲੈਅ ਕੇ ਰਾਸ਼ਟਰ ਦੀ ਸੰਪਤੀ ਯੂਵਾ ਵਰਗ ਨੂੰ ਨਸ਼ੇ ਤੋਂ ਬਚਾਉਣ ਲਈ ਯੋਗ ਮੁਕਤ, ਨਸ਼ਾ ਮੁਕਤ ਹਰਿਆਣਾ ਬਨਾਉਣ ਲਈ ਕਦਮ ਚੁੱਕਿਆ ਹੈ। ਮੁੱਖ ਪਹਿਲੂ ਇਹ ਹੈ ਕਿ ਕੁਰੂਕਸ਼ੇਤਰ ਵਿੱਚ 21 ਜੂਨ ਨੂੰ ਹੋਣ ਵਾਲੇ ਕੌਮਾਂਤਰੀ ਯੋਗ ਦਿਵਸ ਪ੍ਰੋਗਰਾਮ ਤੋਂ ਪਹਿਲਾਂ ਚਲਾਏ ਗਏ ਅਭਿਆਨ ਵਿੱਚ ਹੁਣ ਤੱਕ ਸੂਬੇ ਦੇ 19.27 ਲੱਖ ਤੋਂ ਵੱਧ ਲੋਕੀ ਜੁੜ ਚੁੱਕੇ ਹਨ, ਜੋ ਸਾਡੇ ਲਈ ਮਾਣ ਦੀ ਗੱਲ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਐਂਤਵਾਰ ਨੂੰ ਬ੍ਰਹਿਮਸਰੋਵਰ ਦੇ ਦੱਖਣੀ ਗੇਟ ‘ਤੇ ਹਰਿਆਣਾ ਖੇਡ ਵਿਭਾਗ, ਆਯੁਸ਼ ਵਿਭਾਗ, ਹਰਿਆਣਾ ਯੋਗ ਕਮੀਸ਼ਨ ਦੀ ਸਰਪ੍ਰਸਤੀ ਹੇਠ ਪ੍ਰਬੰਧਿਤ ਰਾਜ ਪੱਧਰੀ ਯੋਗ ਮੈਰਾਥਨ ਨੂੰ ਸੰਬੋਧਿਤ ਕਰ ਰਹੇ ਸਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ, ਸਾਬਕਾ ਰਾਜਮੰਤਰੀ ਸ੍ਰੀ ਸੁਭਾਸ਼ ਸੁਧਾ ਅਤੇ ਡਾਇਰੈਕਟਰ ਜਨਰਲ ਸ੍ਰੀ ਸੰਜੀਵ ਵਰਮਾ ਨੇ ਰਾਜ ਪੱਧਰੀ ਯੋਗ ਮੈਰਾਥਨ ਨੂੰ ਹਰੀ ਝੰਡੀ ਵਿਖਾ ਕੇ ਸਵਾਨਾ ਕੀਤਾ ਅਤੇ ਇਸ ਦੌਰਾਨ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਆਪ ਯੋਗ ਮੈਰਾਥਨ ਧਾਵਕਾਂ ‘ਤੇ ਫੁੱਲਾਂ ਦੀ ਬਰਸਾਤ ਵੀ ਕੀਤੀ। ਉਨ੍ਹਾਂ ਨੇ ਇਸ ਮੈਰਾਥਨ ਵਿੱਚ ਮਹਿਲਾਵਾਂ ਅਤੇ ਪੁਰਖ ਵਰਗ ਦੇ ਵਿਜੇਤਾ 20 ਧਾਵਕਾਂ ਨੂੰ ਇਨਾਮ ਵੱਜੋਂ 3 ਲੱਖ 46 ਹਜ਼ਾਰ ਰੁਪਏ ਨਕਦ ਇਨਾਮ ਵੀ ਵੰਡੇ ਗਏ। ਇਸ ਯੋਗ ਮੈਰਾਥਨ ਵਿੱਚ ਪਹਿਲੇ ਸਥਾਨ ‘ਤੇ ਆਉਣ ਵਾਲੇ ਗੌਰਵ ਅਤੇ ਸੋਨੀਪਤ ਦੀ ਮੋਨਿਕਾ ਨੂੰ 51 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ। ਇਸ ਮੈਰਾਥਨ ਨੇ ਯੋਗ, ਖੇਡ, ਸਭਿਆਚਾਰ ਅਤੇ ਵਾਤਾਵਰਣ ਚੇਤਨਾ ਨੂੰ ਇੱਕ ਨਵੀਂ ਉਂਚਾਈ ਦਿੱਤੀ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ 21 ਜੂਨ ਨੂੰ ਪਵਿਤਰ ਸਥਲ ਬ੍ਰਹਿਮਸਰੋਵਰ ਦੇ ਕਿਨਾਰੇ ‘ਤੇ ਯੋਗ ਗੁਰੂ ਸਵਾਮੀ ਰਾਮਦੇਵ ਨਾਲ ਯੋਗ ਕਰਨ ਦਾ ਮੌਕਾ ਮਿਲੇਗਾ ਜਿਸ ਲਈ ਆਨਲਾਇਨ ਰਜਿਸਟ੍ਰੇਸ਼ਨ ਵੀ ਕਰਵਾਏ ਜਾ ਰਹੇ ਹਨ। ਕੌਮਾਂਤਰੀ ਯੋਗ ਦਿਵਸ ਦੇ ਪ੍ਰੋਗਰਾਮ ਤੋਂ 6 ਦਿਨ ਪਹਿਲਾਂ ਹੀ ਅੱਜ ਯੋਗ ਮੈਰਾਥਨ ਦਾ ਪ੍ਰਬੰਧ ਕੀਤਾ ਗਿਆ ਹੈ, ਜਿਸ ਵਿੱਚ ਕਰੀਬ 20 ਹਜ਼ਾਰ ਤੋਂ ਵੱਧ ਨੌਜੁਆਨਾਂ ਨੇ ਹਿੱਸਾ ਲਿਆ। ਉਨ੍ਹਾਂ ਨੇ ਕਿਹਾ ਕਿ ਸਾਨੂੰ ਹਰ ਰੋਜ ਇੱਕ ਘੰਟਾ ਆਪਣੇ ਸ਼ਰੀਰ ਲਈ ਜਰੂਰ ਕਢਣਾ ਚਾਹੀਦਾ ਹੈ ਜੋ ਵਿਅਕਤੀ ਸਿਹਤਮੰਦ ਰਵੇਗਾ ਉਹ ਨਵੀਂ ਊਰਜਾ ਨਾਲ ਕੰਮ ਕਰੇਗਾ।
ਨਸ਼ਾ ਰਾਸ਼ਟਰ ਦੇ ਵਿਕਾਸ ਵਿੱਚ ਪੈਦਾ ਕਰਦਾ ਹੈ ਰੁਕਾਵਟਾਂ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸ ਸਾਲ ਕੌਮਾਂਤਰੀ ਯੋਗ ਦਿਵਸ ਦੀ ਵਨ ਅਰਥ ਵਨ ਹੈਲਥ ਥੀਮ ਨਿਰਧਾਰਿਤ ਕੀਤੀ ਗਈ ਹੈ, ਜਿਸ ਨੂੰ ਅੱਗੇ ਵੱਧਦੇ ਹੋਏ ਸਾਨੂੰ ਸੂਬੇ ਵਿੱਚ ਯੋਗ ਯੁਕਤ ਨਸ਼ਾ ਮੁਕਤ ਹਰਿਆਣਾ ਜੋੜ ਕੇ ਇਸ ਨੂੰ ਹੋਰ ਪ੍ਰਭਾਵੀ ਬਨਾਉਣ ਦਾ ਕੰਮ ਕੀਤਾ ਹੈ। ਇਸ ਥੀਮ ‘ਤੇ ਚਲਦੇ ਹੋਏ ਸਾਰੇ ਨਾਗਰਿਕ ਆਪਣੇ ਆਪ ਨੂੰ ਨਸ਼ੇ ਤੋਂ ਬਚਾਉਣ। ਨਾਲ ਹੀ ਸੂਬੇ ਦੇ ਨੌਜੁਆਨਾਂ ਨੂੰ ਨਸ਼ੇ ਤੋਂ ਬਚਾਉਣਾ ਹੈ। ਨਸ਼ਾ ਇੱਕ ਬੁਰੀ ਆਦਤ ਹੈ, ਜੋ ਕਿਸੇ ਵੀ ਰਾਸ਼ਟਰ ਦੇ ਵਿਕਾਸ ਵਿੱਚ ਰੁਕਾਵਟਾਂ ਪੈਦਾ ਕਰਦੀ ਹੈ।
ਉਨ੍ਹਾਂ ਨੇ ਕਿਹਾ ਕਿ ਅਸੀ ਇਹ ਮੁਹਿੰਮ ਇਸ ਲਈ ਚਲਾਇਆ ਹੈ ਤਾਂ ਜੋ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਸਾਲ 2047 ਤੱਕ ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਯੋਗ ਸਾਡੇ ਰਿਸ਼ਿਆਂ ਮੁਨਿਆਂ ਵੱਲੋਂ ਦਿੱਤੀ ਗਈ ਪੁਰਾਣੀ ਪਰੰਪਰਾ ਹੈ। ਇਸ ਤੋਹਫ਼ੇ ਨੂੰ ਸਾਨੂੰ ਸੰਭਾਲ ਕੇ ਰੱਖਣ ਦੀ ਲੋੜ ਹੈ।
ਯੋਗ ਅਭਿਆਨ ਸਿਹਤ, ਫਿਟਨੇਸ ਅਤੇ ਹਰੀ ਕ੍ਰਾਂਤੀ ਦਾ ਬਣਿਆ ਸਵਰੂਪ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਯੋਗ ਮੁਹਿੰਮ ਸਿਰਫ਼ ਸਿਹਤ ਅਤੇ ਫਿਟਨੇਸ ਤੱਕ ਸੀਮਤ ਨਹੀਂ ਰਿਹਾ, ਸਗੋਂ ਹਰਿਆਣਾ ਦੀ ਧਰਤੀ ‘ਤੇ ਹਰੀ ਕ੍ਰਾਂਤੀ ਦਾ ਸਵਰੂਪ ਬਣਦਾ ਜਾ ਰਿਹਾ ਹੈ। ਇਸ ਮਹਾ ਅਭਿਆਨ ਵਿਚ ਹੁਣ ਤੱਕ 67,508 ਪੌਧੇ ਲਗਾਏ ਜਾ ਚੁੱਕੇ ਹਨ ਜੋ ਵਾਤਾਵਰਣ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸ਼ਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ 9.90 ਲੱਖ ਲੋਕ ਡਿਜ਼ਿਟਲ ਰੂਪ ਨਾਲ ਜੁੜੇ ਹਨ। ਆਯੁਸ਼ ਵਿਭਾਗ ਦੇ 38 ਹਜ਼ਾਰ ਅਤੇ ਖੇਡ ਵਿਭਾਗ ਰਾਹੀਂ 1.38 ਲੱਖ ਲੋਕਾਂ ਦੀ ਭਾਗੀਦਾਰੀ ਹੋਈ ਹੈ।
21 ਜੂਨ ਨੂੰ 2500 ਸਥਾਨਾਂ ‘ਤੇ ਵੱਖ ਵੱਖ ਸੰਸਥਾਵਾਂ ਵੱਲੋਂ ਲੱਗਣਗੇ ਯੋਗ ਸ਼ਿਵਿਰ
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਯੋਗ ਜਾਗਰਣ ਯਾਤਰਾ 19 ਜੂਨ ਤੱਕ ਸੂਬੇ ਦੇ 5 ਹਜ਼ਾਰ ਪਿੰਡਾਂ ਤੱਕ ਪਹੁੰਚ ਕੇ ਲੋਕਾਂ ਨੂੰ ਯੋਗ ਪ੍ਰਤੀ ਜਾਗਰੂਕ ਕਰੇਗੀ। ਪਤੰਜਲੀ ਯੋਗ ਪੀਠ, ਭਾਰਤੀ ਯੋਗ ਸੰਸਥਾਨ, ਬ੍ਰਹਿਮ ਕੁਮਾਰੀ ਅਤੇ ਆਰਟ ਆਫ਼ ਲਿਵਿੰਗ ਜਿਹੀ ਸੰਸਥਾਵਾਂ 21 ਜੂਨ ਨੂੰ ਸੂਬੇ ਵਿੱਚ 2500 ਸਥਾਨਾਂ ‘ਤੇ ਯੋਗ ਸ਼ਿਵਿਰ ਆਯੋਜਿਤ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਦਫ਼ਤਰ ਵਿੱਚ 5 ਮਿਨਟ ਦਾ ਵਾਈ- ਬੇ੍ਰਕ ਵੀ ਸ਼ੁਰੂ ਕੀਤਾ ਗਿਆ ਹੈ ਤਾਂ ਜੋ ਕਰਮਚਾਰੀ ਤਣਾਓ ਮੁਕਤ ਰਹਿਣ।
ਡਾਇਰੈਕਟਰ ਜਨਰਲ ਸ੍ਰੀ ਸੰਜੀਵ ਵਰਮਾ ਨੇ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਰਾਜ ਪੱਧਰੀ ਯੋਗ ਮੈਰਾਥਨ ਦੇ ਨਾਲ ਨਾਲ ਖੇਡ ਵਿਭਾਗ ਦੀ ਸਾਰੀ ਉਪਲਬਧੀਆਂ ਅਤੇ ਸਰਕਾਰ ਵੱਲੋਂ ਖਿਡਾਰੀਆਂ ਲਈ ਤਿਆਰ ਕੀਤੀ ਜਾ ਰਹੀ ਯੋਜਨਾਵਾਂ ‘ਤੇ ਰੌਸ਼ਨੀ ਪਾਈ।
ਇਸ ਮੌਕੇ ‘ਤੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਚੇਅਰਮੈਨ ਧਰਮਵੀਰ ਮਿਰਜਾਪੁਰ, ਹਰਿਆਣਾ ਯੋਗ ਕਮੀਸ਼ਨ ਦੇ ਚੇਅਰਮੈਨ ਡਾ. ਜੈਦੀਪ ਆਰਿਆ, ਜ਼ਿਲ੍ਹਾ ਪਾਰਸ਼ਦ ਚੇਅਰਮੈਨ ਕੰਵਲਜੀਤ ਕੌਰ, ਨਗਰ ਪਾਰਸ਼ਦ ਮਾਫ਼ੀ ਢਾਂਡਾ, ਕੇਡੀਬੀ ਦੇ ਮਾਨਦ ਸਕੱਤਰ ਉਪੇਂਦਰ ਸਿੰਘ ਸਮੇਤ ਹੋਰ ਮਾਣਯੋਗ ਵੀ ਮੌਜ਼ੂਦ ਰਹੇ।
ਇੰਗਲੈਂਡ ਨਾਲ ਮਿਲ ਕੇ ਮਨਾਇਆ ਜਾਵੇਗਾ ਕੌਮਾਂਤਰੀ ਗੀਤਾ ਜੈਯੰਤੀ ਉਤਸਵ- ਨਾਇਬ ਸਿੰਘ ਸੈਣੀ
ਚੰਡੀਗੜ੍ਹ ( ਜਸਟਿਸ ਨਿਊਜ਼ )ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸ ਬਾਰ ਇੰਗਲੈਂਡ ਨਾਲ ਮਿਲ ਕੇ ਕੌਮਾਂਤਰੀ ਗੀਤਾ ਜੈਯੰਤੀ ਉਤਸਵ ਮਨਾਇਆ ਜਾਵੇਗਾ। ਹਰ ਸਾਲ ਵੱਖ ਵੱਖ ਦੇਸ਼ ਵਿੱਚ ਕੌਮਾਂਤਰੀ ਗੀਤਾ ਜੈਯੰਤੀ ਦੇ ਪ੍ਰੋਗਰਾਮ ਪ੍ਰਬੰਧਿਤ ਕੀਤੇ ਜਾਂਦੇ ਹਨ। ਹਰ ਬਾਰ ਕੌਮਾਂਤਰੀ ਗੀਤਾ ਜੈਯੰਤੀ ਉਤਸਵ ਵਿੱਚ ਵੱਖ ਦੇਸ਼ ਨੂੰ ਸ਼ਾਮਲ ਕੀਤਾ ਜਾਂਦਾ ਹੈ। ਮੁੱਖ ਪਹਿਲੂ ਇਹ ਹੈ ਕਿ ਕੁਰੂਕਸ਼ੇਤਰ ਦੇ ਬ੍ਰਹਿਮਸਰੋਵਰ ‘ਤੇ ਕੌਮਾਂਤਰੀ ਗੀਤਾ ਜੈਯੰਤੀ ਪ੍ਰੋਗਰਾਮ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਪਹੁੰਚਦੇ ਹਨ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਐਂਤਵਾਰ ਨੂੰ ਹਰਿਆਣਾ ਖੇਡ ਵਿਭਾਗ, ਆਯੁਸ਼ ਵਿਭਾਗ, ਹਰਿਆਣਾ ਯੋਗ ਕਮੀਸ਼ਨ ਦੀ ਸਰਪ੍ਰਸਤੀ ਹੇਠ ਬ੍ਰਹਿਮਸਰੋਵਰ ‘ਤੇ ਪ੍ਰਬੰਧਿਤ ਰਾਜ ਪੱਧਰੀ ਯੋਗ ਮੈਰਾਥਨ ਦੇ ਸਫਲ ਆਯੋਜਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੀ ਜਨਤਾ ਪਹਿਲਾਂ ਕਾਂਗ੍ਰੇਸ ਤੋਂ ਤੰਗ ਸੀ ਹੁਣ ਆਮ ਆਦਮੀ ਪਾਰਟੀ ਤੋਂ ਤੰਗ ਹੋ ਚੁੱਕੀ ਹੈ। ਇਨ੍ਹਾਂ ਦੋਹਾਂ ਸਰਕਾਰਾਂ ਤੋਂ ਤੰਗ ਹੋਣ ਤੋਂ ਬਾਅਦ ਜਨਤਾ ਨੇ ਹੁਣ ਪੰਜਾਬ ਦੀ ਜਨਤਾ ਨੇ ਕਮਲ ਦੇ ਖਿੜਾਉਣ ਦਾ ਮਨ ਬਣਾਇਆ ਹੈ, ਕਿਉਂਕਿ ਦੋਹਾਂ ਪਾਰਟੀਆਂ ਨੇ ਪੰਜਾਬ ਦੀ ਜਨਤਾ ਨੂੰ ਸਿਰਫ਼ ਗੁਲਾਬੀ ਤਸਵੀਰ ਵਿਖਾਈ ਹੈ। ਦੋਹਾਂ ਪਾਰਟੀਆਂ ਨੇ ਜਨਤਾ ਬਾਰੇ ਨਾ ਸੋਚ ਕੇ ਆਪਣੇ ਵਿਕਾਸ ਬਾਰੇ ਸੋਚਿਆ ਹੈ।
ਮੁੱਖ ਮੰਤਰੀ ਨੇ ਇੱਕ ਸੁਆਲ ਦੇ ਜਵਾਬ ਵਿੱਚ ਕਿਹਾ ਕਿ ਸੂਬੇ ਦੀ ਜਨਤਾ ਕਾਂਗ੍ਰੇਸ ਦੇ ਰਾਜ ਦੀ ਕਾਨੂੰਨੀ ਵਿਵਸਥਾ ਤੋਂ ਚੰਗੀ ਤਰ੍ਹਾਂ ਜਾਣੂ ਹੈ। ਹੁਣ ਸੂਬੇ ਵਿੱਚ ਕਾਨੂੰਨ ਵਿਵਸਥਾ ਲਗਾਤਾਰ ਮਜਬੂਤ ਹੋ ਰਹੀ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਹਿਮਦਾਬਾਦ ਵਿੱਚ ਹੋਈ ਵਿਮਾਨ ਦੁਰਘਟਨਾ ‘ਤੇ ਦੁਖ ਪ੍ਰਕਟ ਕਰਦੇ ਹੋਏ ਪ੍ਰਾਰਥਨਾ ਕੀਤੀ ਕਿ ਭਗਵਾਨ ਵਿਛੜੀ ਰੂਹਾਂ ਨੂੰ ਆਪਣੇ ਚਰਣਾਂ ਵਿੱਚ ਥਾਂ ਦੇਵੇ। ਉਨ੍ਹਾਂ ਨੇ ਕਿਹਾ ਕਿ ਘਟਨਾ ਕਦੋਂ ਹੋ ਜਾਵੇ, ਇਹ ਇੰਸਾਨ ਦੇ ਵਸ ਦੀ ਗੱਲ ਨਹੀ ਹੈ। ਇਸ ਐਕਸੀਡੈਂਟ ਵਿੱਚ ਸਾਡੇ ਜ਼ਿਲ੍ਹੇ ਦੀ ਬੇਟੀ ਦੀ ਵੀ ਮੌਤ ਹੋਈ ਹੈ, ਜੋ ਕਿ ਬਹੁਤ ਹੀ ਦੁਖਦ ਘਟਨਾ ਹੈ। ਅਜਿਹੇ ਸਮੇ ਵਿੱਚ ਪੀੜਤ ਪਰਿਵਾਰਾਂ ਲਈ ਹਰ ਤਰ੍ਹਾਂ ਦੀ ਮਦਦ ਲਈ ਸਰਕਾਰ ਨਾਲ ਖੜੀ ਹੈ।
ਇਸ ਮੌਕੇ ‘ਤੇ ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ, ਚੇਅਰਮੈਨ ਧਰਮਵੀਰ ਮਿਰਜਾਪੁਰ, ਹਰਿਆਣਾ ਯੋਗ ਕਮੀਸ਼ਨ ਦੇ ਚੇਅਰਮੈਨ ਡਾ. ਜੈਦੀਪ ਆਰਿਆ, ਜ਼ਿਲ੍ਹਾ ਪਾਰਸ਼ਦ ਚੇਅਰਮੈਨ ਕੰਵਲਜੀਤ ਕੌਰ ਸਮੇਤ ਹੋਰ ਮਾਣਯੋਗ ਵੀ ਮੌਜ਼ੂਦ ਰਹੇ।
ਹਰਿਆਣਾ ਵਿੱਚ ਮੱਛੀ ਪਾਲਨ ਵੱਲ ਤੇਜੀ ਨਾਲ ਵੱਧ ਰਹੇ ਰੁਝਾਨ- ਸ਼ਿਆਮ ਸਿੰਘ ਰਾਣਾ
ਇੰਦੌਰ ਵਿੱਚ ਹੋਏ ਅੰਦਰੂਨੀ ਮੱਛੀ ਪਾਲਨ ਅਤੇ ਜਲ ਖੇਤੀ ਕਾਨਫ੍ਰੈਂਸ 2025 ਵਿੱਚ ਕੀਤਾ ਸੰਬੋਧਿਤ
ਚੰਡੀਗੜ੍ਹ ( ਜਸਟਿਸ ਨਿਊਜ਼ )-ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਮੱਛੀ ਪਾਲਨ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦੱਸਿਆ ਕਿ ਹਰਿਆਣਾ ਵਿੱਚ ਲੋਕਾਂ ਦਾ ਮੱਛੀ ਪਾਲਨ ਵੱਲ ਤੇਜੀ ਨਾਲ ਰੁਝਾਨ ਵੱਧ ਰਹੇ ਹਨ। ਮੌਜ਼ੂਦਾ ਸਮੇ ਵਿੱਚ ਖਾਰੇ ਪਾਣੀ ਵਾਲੀ ਰਾਜ ਦੀ ਕਰੀਬ 5900 ਏਕੜ ਭੂਮੀ ਨੂੰ ਝੀਂਗਾ ਅਤੇ ਮੱਛੀ ਪਾਲਨ ਲਈ ਉਪਯੋਗ ਵਿੱਚ ਲਿਆਇਆ ਜਾ ਰਿਹਾ ਹੈ ਜਦੋਂਕਿ ਸਾਲ 2014-15 ਵਿੱਚ ਸਿਰਫ਼ 70 ਏਕੜ ਵਿੱਚ ਮੱਛੀ ਪਾਲਨ ਹੁੰਦਾ ਸੀ।
ਸ੍ਰੀ ਰਾਣਾ ਮੱਧਪ੍ਰਦੇਸ਼ ਦੇ ਇੰਦੌਰ ਵਿੱਚ ਹੋਏ ਅੰਦਰੂਨੀ ਮੱਛੀ ਪਾਲਨ ਅਤੇ ਜਲ ਖੇਤੀ ਕਾਨਫ੍ਰੈਂਸ 2025 ਵਿੱਚ ਸੰਬੋਧਿਤ ਕਰ ਰਹੇ ਸਨ।
ਇਸ ਕਾਨਫ੍ਰੈਂਸ ਵਿੱਚ ਕਮੀਸ਼ਨਰ ਸ੍ਰੀਮਤੀ ਅਮਨੀਤ ਪੀ. ਕੁਮਾਰ, ਮੱਛੀ ਵਿਭਾਗ ਦੇ ਨਿਦੇਸ਼ਕ ਸ੍ਰੀਪਾਲ ਰਾਠੀ, ਜ਼ਿਲ੍ਹਾ ਮੱਛੀ ਪਾਲਨ ਅਧਿਕਾਰੀ ਸਿਰਸਾ ਸ੍ਰੀ ਜਗਦੀਸ਼ ਚੰਦਰ ਅਤੇ ਜ਼ਿਲ੍ਹਾ ਸਿਰਸਾ ਦੇ ਦੋ ਝੀਂਗਾ ਉਤਪਾਦਕ ਮੱਛੀ ਕਿਸਾਨ ਗੁਰਪ੍ਰੀਤ ਸਿੰਘ ਅਤੇ ਮਾਯਾ ਦੇਵੀ ਨੇ ਹਿੱਸਾ ਲਿਆ।
ਮੱਛੀ ਪਾਲਨ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦੱਸਿਆ ਕਿ ਹਰਿਆਣਾ ਖੇਤੀਬਾੜੀ ਨਾਲ ਨਾਲ ਮੱਛੀ ਪਾਲਨ ਦੇ ਖੇਤਰ ਵਿੱਚ ਵੀ ਤੇਜੀ ਨਾਲ ਵੱਧਦਾ ਹੋਇਆ ਰਾਜ ਬਣ ਗਿਆ ਹੈ। ਮੱਛੀ ਪਾਲਨ ਸੂਬੇ ਵਿੱਚ ਨਾ ਸਿਰਫ਼ ਰੁਜਗਾਰ ਦਾ ਸਾਧਨ ਬਣ ਰਿਹਾ ਹੈ ਸਗੋਂ ਕਿਸਾਨਾਂ ਦੀ ਆਮਦਨਣੀ ਵਧਾਉਣ ਵਿੱਚ ਵੀ ਮਹੱਤਵਪੂਰਨ ਭੂਮੀਕਾ ਨਿਭਾ ਰਿਹਾ ਹੈ। ਹਰਿਆਣਾ ਦੇਸ਼ ਦੇ ਇੰਨਲੈਂਡ ਰਾਜਿਆਂ ਵਿੱਚ ਮੱਛੀ ਉਤਪਾਦਨ ਦੇ ਮਾਮਲੇ ਪ੍ਰਤੀ ਹੈਕਟੇਅਰ ਦੂਜੇ ਸਥਾਨ ‘ਤੇ ਹੈ।
ਸ੍ਰੀ ਸ਼ਿਆਮ ਸਿੰਘ ਰਾਣਾ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਮੱਛੀ ਸੰਪਦਾ ਯੋਜਨਾ ਤਹਿਤ ਹਰਿਆਣਾ ਵਿੱਚ ਹੁਣ ਤੱਕ 2719 ਲਾਭਾਰਥਿਆਂ ਨੂੰ 203 ਕਰੋੜ ਰੁਪਏ ਦੀ ਵਿਤੀ ਮਦਦ ਦਿੱਤੀ ਜਾ ਚੁੱਕੀ ਹੈ। ਇਸ ਯੋਜਨਾ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਿਸ਼ੇਸ਼ ਰੂਪ ਨਾਲ ਸਲਾਂਘਾਯੋਗ ਰਹੀ ਹੈ। ਸਰਕਾਰ ਲੱਖਪਤੀ ਦੀਦੀ ਯੋਜਨਾ ਰਾਹੀਂ ਪੇਂਡੂ ਮਹਿਲਾਵਾਂ ਨੂੰ ਸਵੈ-ਨਿਰਭਰ ਬਣਾ ਰਹੀ ਹੈ।
ਉਨ੍ਹਾਂ ਨੇ ਦੱਸਿਆ ਕਿ ਰਾਜ ਦੀ ਕਰੀਬ 5900 ਏਕੜ ਖਾਰੇ ਪਾਣੀ ਵਾਲੀ ਭੂਮੀ ਨੂੰ ਝੀਂਗਾ ਅਤੇ ਮੱਛੀ ਪਾਲਨ ਲਈ ਉਪਯੋਗ ਕੀਤਾ ਜਾ ਰਿਹਾ ਹੈ। ਸਾਲ 2014-15 ਵਿੱਚ 70 ਏਕੜ ਵਿੱਚ ਸ਼ੁਰੂ ਹੋਏ ਸਫੇਦ ਝੀਂਗਾਂ ਪਾਲਨ ਨੂੰ ਹੁਣ 15 ਜ਼ਿਲ੍ਹਿਆਂ ਵਿੱਚ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਹੈ।
ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਸਾਲ 2024-25 ਵਿੱਚ 52,392 ਏਕੜ ਭੂਮੀ ਮੱਛੀ ਪਾਲਨ ਤਹਿਤ ਲਿਆਈ ਗਈ ਜਿਸ ਨਾਲ 2.16 ਲੱਖ ਮੀਟ੍ਰਿਕ ਟਨ ਮੱਛੀ ਉਤਪਾਦਨ ਹੋਇਆ। ਵਿਭਾਗ ਦਾ ਬਜਟ ਸਾਲ 2014-15 ਵਿੱਚ 6.99 ਕਰੋੜ ਸੀ, ਜੋ ਹੁਣ ਚਾਲੂ ਸਾਲ ਵਿੱਚ 214.76 ਕਰੋੜ ਰੁਪਏ ਹੋ ਗਿਆ ਹੈ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਿਰਸਾ ਨੂੰ ਜਲ ਖੇਤੀ ਕਲਸਟਰ ਐਲਾਨਿਆ ਗਿਆ ਹੈ ਜਿਸ ਦੀ ਪਰਿਯੋਜਨਾ ਰਿਪੋਰਟ ਭਾਰਤ ਸਰਕਾਰ ਨੂੰ ਭੇਜੀ ਜਾ ਰਹੀ ਹੈ। ਉੱਥੇ ਹੀ ਭਿਵਾਨੀ ਦੇ ਪਿੰਡ ਗਰਵਾ ਵਿੱਚ 24.5 ਏਕੜ ਵਿੱਚ ਇੱਕਾ ਪਾਰਕ ਬਣਾਇਆ ਜਾ ਰਿਹਾ ਹੈ ਜਿਸ ਦਾ ਉਦਘਾਟਨ ਇਸ ਸਾਲ ਦੇ ਅੰਤ ਤੱਕ ਕੀਤਾ ਜਾਵੇਗਾ।
ਖੇਤੀਬਾੜੀ ਅਤੇ ਕਿਸਾਨ ਭਲਾਈ ਅਤੇ ਮੱਛੀ ਪਾਲਨ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਜਾਣਕਾਰੀ ਦਿੱਤੀ ਕਿ ਸਰਕਾਰ ਨੇ ਸੌਰ ਊਰਜਾ ਸਬਸਿਡੀ ਦੀ ਸੀਮਾ 10 ਕਿਲ੍ਹੋਵਾਟ ਤੋਂ ਵਧਾ ਕੇ 30ਕਿਲ੍ਹੋਵਾਟ ਕਰ ਦਿੱਤੀ ਹੈ, ਜਿਸ ਵਿੱਚ 9 ਲੱਖ ਰੁਪਏ ਦੀ ਮਦਦ ਮਿਲੇਗੀ। ਅਮ੍ਰਿਤ ਸਰੋਵਰ ਯੋਜਨਾ ਤਹਿਤ 2244 ਤਲਾਬਾਂ ਵਿੱਚੋ 444 ਤਲਾਬਾਂ ਦੀ ਨਿਲਾਮੀ ਹੋ ਚੁੱਕੀ ਹੈ ਜਿਨ੍ਹਾਂ ਨੂੰ ਮੱਛੀ ਪਾਲਨ ਲਈ ਉਪਯੋਗ ਵਿੱਚ ਲਿਆਇਆ ਜਾਵੇਗਾ।
ਉਨ੍ਹਾਂ ਨੇ ਦੱਸਿਆ ਕਿ ਹਰਿਆਣਾ ਸਰਕਾਰ ਨੇ ਕੇਂਦਰ ਤੋਂ ਬੇਨਤੀ ਕੀਤੀ ਹੈ ਕਿ ਝੀਂਗਾ ਪਾਲਨ ਲਈ ਸਬਸਿਡੀ ਨੂੰ 14 ਲੱਖ ਰੁਪਏ ਪ੍ਰਤੀ ਹੈਕਟੇਅਰ ਤੋਂ ਵਧਾ ਕੇ 25 ਲੱਖ ਰੁਪਏ ਪ੍ਰਤੀ ਹੈਕਟੇਅਰ ਕੀਤੀ ਜਾਵੇ ਅਤੇ ਸੋਲਰ ਸਿਸਟਮ ਅਤੇ ਤਲਾਬ ਸੁਧਾਰ ਨੂੰ ਵੀ ਇਸ ਸਕੀਮ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜੋ ਕਿਸਾਨ ਨੂੰ ਲਾਭ ਹੋ ਸਕੇ ਅਤੇ ਉਨ੍ਹਾਂ ਦੀ ਆਮਦਣ ਦੁਗਣੀ ਹੋ ਸਕੇ।
Leave a Reply